Let’s talk about gambling

One of the biggest reasons people hold back from seeking help for gambling is the fear of being judged

friends talking

ਸਮਾਜ ਵਿੱਚ ਜੂਏ ਨਾਲ ਜੁੜੀ ਬਦਨਾਮੀ ਕਾਰਨ ਲੋਕ ਸ਼ਰਮਿੰਦੇ, ਇਕੱਲੇ ਜਾਂ ਆਪਣੀ ਸਮੱਸਿਆ ਲੁਕਾਉਣ ਲਈ ਮਜਬੂਰ ਮਹਿਸੂਸ ਕਰ ਸਕਦੇ ਹਨ।
ਇਸ ਨਾਲ ਮਦਦ ਲੈਣਾ ਔਖਾ ਹੋ ਜਾਂਦਾ ਹੈ — ਸਿਰਫ਼ ਜੂਆ ਖੇਡਣ ਵਾਲਿਆਂ ਲਈ ਹੀ ਨਹੀਂ, ਸਗੋਂ ਪਰਿਵਾਰ ਅਤੇ ਦੋਸਤਾਂ ਲਈ ਵੀ।

ਪਰ ਇਹ ਹਮੇਸ਼ਾਂ ਏਦਾਂ ਨਹੀਂ ਰਹਿਣਾ। ਬਿਨਾਂ ਦੋਸ਼ ਲਗਾਏ, ਸਹੀ ਗੱਲਬਾਤ ਸ਼ੁਰੂ ਕਰਨਾ ਪਹਿਲਾ ਤਾਕਤਵਰ ਕਦਮ ਹੋ ਸਕਦਾ ਹੈ।

ਗੱਲ ਸ਼ੁਰੂ ਕਰਨ ਦੇ ਕੁਝ ਸਧਾਰਣ ਤਰੀਕੇ:

“ਮੈਂ ਹਾਲ ਹੀ ਵਿੱਚ ਆਪਣੇ ਜੂਏ ਬਾਰੇ ਸੋਚ ਰਿਹਾ ਹਾਂ, ਅਤੇ ਮੈਨੂੰ ਠੀਕ ਨਹੀਂ ਲੱਗ ਰਿਹਾ।”

“ਮੈਂ ਵੇਖਿਆ ਹੈ ਕਿ ਮੈਂ ਜੂਏ ‘ਤੇ ਸੋਚ ਤੋਂ ਵੱਧ ਖਰਚ ਕਰ ਰਿਹਾ ਹਾਂ। ਮੈਨੂੰ ਥੋੜ੍ਹੀ ਮਦਦ ਦੀ ਲੋੜ ਹੈ।”

“ਮੈਂ ਇਸ ਸਮੇਂ ਸੰਭਾਲ ਨਹੀਂ ਪਾ ਰਿਹਾ, ਸਮਝ ਨਹੀਂ ਆ ਰਿਹਾ ਕੀ ਕਰਾਂ।”

“ਮੇਰੇ ਬਿੱਲ ਭਰਨੇ ਹਨ, ਅਤੇ ਮੈਨੂੰ ਲੱਗਦਾ ਹੈ ਹੋਰ ਕੋਈ ਰਸਤਾ ਨਹੀਂ।”

“ਜੂਏ ਦੇ ਇਸ਼ਤਿਹਾਰ ਹਰ ਜਗ੍ਹਾ ਨੇ। ਤੁਸੀਂ ਕੀ ਸੋਚਦੇ ਹੋ ਮੈਂ ਕੀ ਕਰਾਂ?”

ਤੁਹਾਨੂੰ ਸਾਰੇ ਜਵਾਬ ਨਹੀਂ ਚਾਹੀਦੇ। ਸੱਚੇ ਹੋਣਾ ਹੀ ਮਦਦ ਵੱਲ ਪਹਿਲਾ ਕਦਮ ਹੈ।

ਕਿਸੇ ਹੋਰ ਨਾਲ ਉਸਦੇ ਜੂਏ ਬਾਰੇ ਕਿਵੇਂ ਗੱਲ ਕਰੀਏ

ਜੇ ਤੁਸੀਂ ਕਿਸੇ ਹੋਰ ਦੇ ਜੂਏ ਬਾਰੇ ਚਿੰਤਤ ਹੋ, ਤਾਂ ਗੱਲਬਾਤ ਦਇਆ, ਸਹਿਯੋਗ ਅਤੇ ਬਿਨਾਂ ਫੈਸਲਾ ਸੁਣਾਏ ਕਰੋ। ਮਕਸਦ ਟਕਰਾਉਣਾ ਨਹੀਂ, ਗੱਲ ਕਰਨ ਦਾ ਮੌਕਾ ਬਣਾਉਣਾ ਹੈ।

ਤੁਸੀਂ ਕਹਿ ਸਕਦੇ ਹੋ:

“ਮੈਂ ਨੋਟਿਸ ਕੀਤਾ ਹੈ ਤੁਸੀਂ ਹਾਲ ਹੀ ਵਿੱਚ ਥੋੜ੍ਹਾ ਵੱਧ ਜੂਆ ਖੇਡ ਰਹੇ ਹੋ, ਸਭ ਠੀਕ ਹੈ?”

“ਤੁਸੀਂ ਅੱਜਕੱਲ੍ਹ ਆਪਣੇ ਵਰਗੇ ਨਹੀਂ ਲੱਗਦੇ, ਕੀ ਕੁਝ ਸਾਂਝਾ ਕਰਨਾ ਚਾਹੁੰਦੇ ਹੋ?”

“ਜੇ ਕਦੇ ਗੱਲ ਕਰਨ ਜਾਂ ਮਦਦ ਦੀ ਲੋੜ ਹੋਵੇ, ਮੈਂ ਮੌਜੂਦ ਹਾਂ।”

ਪਹਿਲਾਂ ਸੁਣਨ ‘ਤੇ ਧਿਆਨ ਦਿਓ। ਇਹ ਇੱਕ ਵਾਰ ਦੀ ਗੱਲ ਨਹੀਂ ਵੀ ਹੋ ਸਕਦੀ — ਵਾਰ-ਵਾਰ ਪੁੱਛਣਾ ਵੀ ਠੀਕ ਹੈ।

ਕਈ ਵਾਰ ਸਿਰਫ਼ ਇਹ ਜਾਣਨਾ ਕਿ ਕੋਈ ਪਰਵਾਹ ਕਰਦਾ ਹੈ, ਬਹੁਤ ਫਰਕ ਪਾ ਦਿੰਦਾ ਹੈ।

ਭਾਸ਼ਾ ਮਹੱਤਵਪੂਰਨ ਹੈ:
“ਪ੍ਰਾਬਲਮ ਗੈਂਬਲਰ” ਜਾਂ “ਗੈਂਬਲਿੰਗ ਐਡਿਕਟ” ਵਰਗੇ ਸ਼ਬਦਾਂ ਤੋਂ ਬਚੋ। ਇਸਦੀ ਬਜਾਏ ਸਤਿਕਾਰਯੋਗ ਅਤੇ ਦਇਆਲੂ ਸ਼ਬਦ ਵਰਤੋਂ, ਜਿਵੇਂ:
“ਜੂਆ ਖੇਡਣ ਵਾਲਾ ਵਿਅਕਤੀ” ਜਾਂ “ਜੂਏ ਨਾਲ ਸਮੱਸਿਆ ਦਾ ਸਾਹਮਣਾ ਕਰ ਰਿਹਾ ਵਿਅਕਤੀ”।