ਨਵੀਨ ਦੀ ਕਹਾਣੀ

ਇਸ ਵੀਡੀਓ ਵਿੱਚ ਨਵੀਨ ਇੱਕ ਏਸ਼ੀਅਨ ਨਿਊਜ਼ੀਲੈਂਡਰ ਵਜੋਂ ਆਪਣੇ ਜੀਵਨ ਦੇ ਅਸਲੀ ਤਜਰਬੇ ਸਾਂਝੇ ਕਰਦਾ ਹੈ ਅਤੇ ਆਓਟਿਆਰੋਆ ਵਿੱਚ ਜੂਏ ਨਾਲ ਸਾਹਮਣਾ ਹੋਣ ’ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ’ਤੇ ਵਿਚਾਰ ਪੇਸ਼ ਕਰਦਾ ਹੈ।

 

ਨਵੀਨ ਇਹ ਦਰਸਾਉਂਦਾ ਹੈ ਕਿ ਕਿਵੇਂ ਸੱਭਿਆਚਾਰਕ ਰਿਵਾਜ, ਸਾਥੀਆਂ ਦਾ ਦਬਾਅ ਅਤੇ ਇਕਾਂਤ ਨੌਜਵਾਨਾਂ ਨੂੰ ਅਸਾਨੀ ਨਾਲ ਨਾਜ਼ੁਕ ਬਣਾ ਸਕਦੇ ਹਨ, ਅਤੇ ਕਿਉਂ ਦਇਆ, ਆਪਸੀ ਜੁੜਾਅ ਅਤੇ ਭਾਈਚਾਰਕ ਸਹਿਯੋਗ ਉਨ੍ਹਾਂ ਨੂੰ ਇੱਕ ਹੋਰ ਸਿਹਤਮੰਦ ਰਾਹ ਲੱਭਣ ਵਿੱਚ ਮਦਦ ਕਰਨ ਲਈ ਬਹੁਤ ਮਹੱਤਵਪੂਰਣ ਹਨ।

ਇਹ ਕਹਾਣੀ ਜੀਵਨ ਦੇ ਅਸਲੀ ਤਜਰਬੇ ’ਤੇ ਆਧਾਰਿਤ ਹੈ, ਪਰ ਨਿੱਜਤਾ ਦੀ ਰੱਖਿਆ ਲਈ ਨਾਮ ਬਦਲੇ ਗਏ ਹਨ।