ਏਸ਼ੀਆਈ ਭਾਈਚਾਰੇ ਲਈ ਮਦਦ ਹੈਲਪਲਾਈਨ
ਅੰਗਰੇਜ਼ੀ, ਮੈਨਡਰਿਨ, ਕੈਂਟੋਨੀਜ਼, ਕੋਰੀਅਨ, ਵੀਅਤਨਾਮੀ, ਥਾਈ, ਜਪਾਨੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਉਪਲਬਧ ਮੁਫ਼ਤ, ਗੁਪਤ ਅਤੇ ਨਾਂ ਬਿਨਾਂ (ਅਨਾਨਿਮਸ) ਫ਼ੋਨ ਸੇਵਾ।
ਅੰਗਰੇਜ਼ੀ, ਮੈਨਡਰਿਨ, ਕੈਂਟੋਨੀਜ਼, ਕੋਰੀਅਨ, ਵੀਅਤਨਾਮੀ, ਥਾਈ, ਜਪਾਨੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਉਪਲਬਧ ਮੁਫ਼ਤ, ਗੁਪਤ ਅਤੇ ਨਾਂ ਬਿਨਾਂ (ਅਨਾਨਿਮਸ) ਫ਼ੋਨ ਸੇਵਾ।
ਇਹ ਨਿਊਜ਼ੀਲੈਂਡ ਵਿੱਚ ਰਹਿੰਦੇ ਏਸ਼ੀਆਈ ਭਾਈਚਾਰਿਆਂ ਲਈ ਇੱਕ ਮੁਫ਼ਤ, ਗੁਪਤ ਅਤੇ ਨਾਂ ਬਿਨਾਂ (ਅਨਾਨਿਮਸ) ਫ਼ੋਨ ਸੇਵਾ ਹੈ, ਜੋ ਕਈ ਏਸ਼ੀਆਈ ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੈ।
ਜੇ ਤੁਸੀਂ ਆਪਣੇ ਜੂਏ ਕਾਰਨ ਤਣਾਅ ਮਹਿਸੂਸ ਕਰ ਰਹੇ ਹੋ ਜਾਂ ਕਿਸੇ ਆਪਣੇ ਬਾਰੇ ਚਿੰਤਿਤ ਹੋ, ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਕਾਲਾਂ ਦਾ ਜਵਾਬ ਉਹ ਕਾਊਂਸਲਰ ਦਿੰਦੇ ਹਨ ਜੋ ਤੁਹਾਡੀ ਭਾਸ਼ਾ ਅਤੇ ਸਭਿਆਚਾਰ ਨੂੰ ਸਮਝਦੇ ਹਨ।
ਚਾਹੇ ਗੱਲ ਪੈਸਿਆਂ ਅਤੇ ਬੇਟਿੰਗ ਦੇ ਦਬਾਅ ਦੀ ਹੋਵੇ, ਜੂਆ ਥਾਵਾਂ ਤੋਂ ਐਕਸਕਲੂਜ਼ਨ ਬਾਰੇ ਜਾਣਕਾਰੀ ਲੈਣੀ ਹੋਵੇ ਜਾਂ ਮਿਲਦੇ-ਜੁਲਦੇ ਤਜਰਬੇ ਵਾਲੇ ਲੋਕਾਂ ਨਾਲ ਜੁੜਨਾ ਹੋਵੇ — ਅਸੀਂ ਹਮਦਰਦੀ ਅਤੇ ਬਿਨਾਂ ਕਿਸੇ ਜੱਜਮੈਂਟ ਦੇ ਤੁਹਾਨੂੰ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਦੇ ਹਾਂ।
ਅੰਗਰੇਜ਼ੀ, ਮੈਨਡਰਿਨ, ਕੈਂਟੋਨੀਜ਼, ਕੋਰੀਅਨ, ਵੀਅਤਨਾਮੀ, ਥਾਈ, ਜਪਾਨੀ ਅਤੇ ਹਿੰਦੀ
ਮੁਫ਼ਤ ਸੇਵਾ
ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ
(ਸਰਕਾਰੀ ਛੁੱਟੀਆਂ ਤੋਂ ਇਲਾਵਾ)
ਆਓਟਿਆਰੋਆ ਨਿਊਜ਼ੀਲੈਂਡ ਵਿੱਚ ਰਹਿੰਦੇ ਏਸ਼ੀਆਈ ਲੋਕ, ਜਿਨ੍ਹਾਂ ਨੂੰ ਆਪਣੇ ਲਈ ਜਾਂ ਕਿਸੇ ਹੋਰ ਲਈ ਜੂਏ, ਮਾਨਸਿਕ ਸਿਹਤ ਜਾਂ ਖੈਰ-ਖੁਸ਼ੀ ਨਾਲ ਸੰਬੰਧਿਤ ਚਿੰਤਾਵਾਂ ਹਨ।
ਫ਼ੋਨ ਕਰੋ: 0800 862 342
ਜਾਂ ਮੁਫ਼ਤ ਟੈਕਸਟ ਭੇਜੋ: 832
ਪੂਰੇ ਨਿਊਜ਼ੀਲੈਂਡ ਵਿੱਚ ਉਪਲਬਧ
ਕੀ ਇਹ ਪੇਜ ਤੁਹਾਡੇ ਲਈ ਮਦਦਗਾਰ ਸੀ?