ਖ਼ਤਰਨਾਕ ਜੂਆ ਕੀ ਹੈ?
ਸਾਰੇ ਜੂਏ ਵਿੱਚ ਕੁਝ ਜੋਖਮ ਹੁੰਦਾ ਹੈ, ਪਰ ਕੁਝ ਕਿਸਮਾਂ ਦੇ ਜੂਏ ਵਿੱਚ ਦੂਜਿਆਂ ਨਾਲੋਂ ਵਧੇਰੇ ਜੋਖਮ ਹੁੰਦਾ ਹੈ।
ਸਾਰੇ ਜੂਏ ਵਿੱਚ ਕੁਝ ਜੋਖਮ ਹੁੰਦਾ ਹੈ, ਪਰ ਕੁਝ ਕਿਸਮਾਂ ਦੇ ਜੂਏ ਵਿੱਚ ਦੂਜਿਆਂ ਨਾਲੋਂ ਵਧੇਰੇ ਜੋਖਮ ਹੁੰਦਾ ਹੈ।
ਜੂਏ ਦਾ ਨੁਕਸਾਨ ਉਹ ਕੋਈ ਵੀ ਨਕਾਰਾਤਮਕ ਪ੍ਰਭਾਵ ਹੈ ਜੋ ਕਿਸੇ ਦੀ ਜ਼ਿੰਦਗੀ ਜਾਂ ਉਸਦੇ ਆਸ-ਪਾਸ ਦੇ ਲੋਕਾਂ ਦੀ ਜ਼ਿੰਦਗੀ 'ਤੇ ਪੈਂਦਾ ਹੈ। ਜਦੋਂ ਜੂਆ ਖੇਡਣ ਵਾਲੇ ਵਿਅਕਤੀ ਨੂੰ ਨੁਕਸਾਨ ਹੋ ਰਿਹਾ ਹੁੰਦਾ ਹੈ, ਤਾਂ ਇਸਨੂੰ ਕਈ ਵਾਰੀ ਸਮੱਸਿਆ ਵਾਲਾ ਜੂਆ ਜਾਂ ਜੂਏ ਦੀ ਆਦਤ ਕਿਹਾ ਜਾਂਦਾ ਹੈ। ਪਰ ਨੁਕਸਾਨ ਹਰ ਕਿਸੇ ਲਈ ਇੱਕੋ ਜਿਹਾ ਨਹੀਂ ਹੁੰਦਾ।
ਜੂਏ ਦਾ ਨੁਕਸਾਨ ਏਸ ਤਰਾਂ ਦਾ ਹੋ ਸਕਦਾ ਹੈ:
ਵਿੱਤੀ ਤਣਾਅ ਜਾਂ ਕਰਜ਼ਾ
ਮਾਨਸਿਕ ਸਿਹਤ ਦੀਆਂ ਸਮੱਸਿਆਵਾਂ, ਜਿਵੇਂ ਚਿੰਤਾ ਜਾਂ ਡਿਪ੍ਰੈਸ਼ਨ
ਰਿਸ਼ਤਿਆਂ ਵਿੱਚ ਟਕਰਾਅ ਜਾਂ ਟੁੱਟਣਾ
ਕੰਮ ਜਾਂ ਪੜ੍ਹਾਈ ਵਿੱਚ ਸਮੱਸਿਆਵਾਂ
ਇਕਾਂਤਪਨ ਜਾਂ ਦੂਜਿਆਂ ਤੋਂ ਅਲੱਗ ਮਹਿਸੂਸ ਕਰਨਾ
ਇਹ ਵੀ ਸੱਚ ਹੈ ਕਿ ਥੋੜ੍ਹਾ ਜੂਆ ਵੀ ਸਮੇਂ ਦੇ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੱਛਣਾਂ ਨੂੰ ਜਲਦੀ ਪਛਾਣਿਆ ਜਾਵੇ ਅਤੇ ਇਹ ਜਾਣਿਆ ਜਾਵੇ ਕਿ ਮਦਦ ਉਪਲਬਧ ਹੈ।
ਸਾਰੇ ਜੂਏ ਦੇ ਉਤਪਾਦ ਇੱਕੋ ਤਰ੍ਹਾਂ ਨਾਲ ਤਿਆਰ ਨਹੀਂ ਕੀਤੇ ਜਾਂਦੇ। ਕੁਝ ਵਿੱਚ ਐਹੋ ਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਜੂਆ ਛੱਡਣਾ ਔਖਾ ਬਣਾ ਦਿੰਦੀਆਂ ਹਨ, ਜਿਵੇਂ ਤੇਜ਼ ਖੇਡ ਦੀ ਗਤੀ, ਵਾਰ-ਵਾਰ ਜਿੱਤ ਅਤੇ ਹਾਰ, ਅਤੇ 24 ਘੰਟੇ ਉਪਲਬਧ ਹੋਣਾ। ਇਹ ਵਿਸ਼ੇਸ਼ਤਾਵਾਂ ਨੁਕਸਾਨ ਦੇ ਖ਼ਤਰੇ ਨੂੰ ਵਧਾ ਸਕਦੀਆਂ ਹਨ, ਖ਼ਾਸ ਕਰਕੇ ਜਦੋਂ ਇਹ ਤਣਾਅ, ਇਕਾਂਤਤਾ ਜਾਂ ਵਿੱਤੀ ਦਬਾਅ ਵਰਗੇ ਹੋਰ ਕਾਰਕਾਂ ਨਾਲ ਮਿਲ ਜਾਂਦੀਆਂ ਹਨ।
ਨਿਊਜ਼ੀਲੈਂਡ ਵਿੱਚ, ਗੈਂਬਲਿੰਗ ਐਕਟ 2003 ਜੂਏ ਨੂੰ ਗਤੀਵਿਧੀ ਦੀ ਕਿਸਮ, ਇਨਾਮ ਦੀ ਕੀਮਤ ਅਤੇ ਇਸਨੂੰ ਚਲਾਉਣ ਵਾਲੀ ਸੰਸਥਾ ਦੇ ਆਧਾਰ ’ਤੇ ਚਾਰ ਸ਼੍ਰੇਣੀਆਂ ਵਿੱਚ ਵੰਡਦਾ ਹੈ:
ਕਲਾਸ 3 ਵਿੱਚ ਲਾਟਰੀਆਂ ਅਤੇ ਤੁਰੰਤ-ਜਿੱਤ ਵਾਲੀਆਂ ਖੇਡਾਂ ਵਰਗੀਆਂ ਗਤੀਵਿਧੀਆਂ ਸ਼ਾਮਲ ਹੁੰਦੀਆਂ ਹਨ, ਜਿਨ੍ਹਾਂ ਵਿੱਚ ਵੱਡੇ ਇਨਾਮ ਹੁੰਦੇ ਹਨ ਅਤੇ ਜੋ ਆਮ ਤੌਰ ’ਤੇ ਚੈਰੀਟੇਬਲ ਸੰਸਥਾਵਾਂ ਵੱਲੋਂ ਚਲਾਈਆਂ ਜਾਂਦੀਆਂ ਹਨ।
ਕਲਾਸ 4 ਵਿੱਚ ਗੈਰ-ਕੈਸੀਨੋ ਗੇਮਿੰਗ ਮਸ਼ੀਨਾਂ ਸ਼ਾਮਲ ਹੁੰਦੀਆਂ ਹਨ, ਜਿਵੇਂ ਪਬਾਂ ਅਤੇ ਕਲੱਬਾਂ ਵਿੱਚ ਮੌਜੂਦ ਪੋਕੀ ਮਸ਼ੀਨਾਂ। ਨੁਕਸਾਨ ਦੀ ਸੰਭਾਵਨਾ ਵੱਧ ਹੋਣ ਕਾਰਨ ਇਨ੍ਹਾਂ ’ਤੇ ਕਾਫ਼ੀ ਸਖ਼ਤ ਨਿਯਮ ਲਾਗੂ ਹੁੰਦੇ ਹਨ।
ਹਾਲਾਂਕਿ ਕੁਝ ਕਿਸਮਾਂ ਦੇ ਜੂਏ ਨਾਲ ਵੱਧ ਵਾਰ ਜਾਂ ਜ਼ਿਆਦਾ ਗੰਭੀਰ ਨੁਕਸਾਨ ਜੁੜਿਆ ਹੋ ਸਕਦਾ ਹੈ, ਪਰ ਅਕਸਰ ਜੂਆ ਖੇਡਣ ਦਾ ਤਰੀਕਾ — ਜਿਵੇਂ ਕਿੰਨੀ ਵਾਰ, ਕਿੰਨਾ ਪੈਸਾ, ਅਤੇ ਕਿਹੜੇ ਸੰਦਰਭ ਵਿੱਚ ਜੂਆ ਖੇਡਿਆ ਜਾਂਦਾ ਹੈ — ਸਿਰਫ਼ ਖੇਡ ਦੀ ਕਿਸਮ ਨਾਲੋਂ ਵੱਡਾ ਅਸਰ ਪਾਂਦਾ ਹੈ।
ਆਨਲਾਈਨ ਖੇਡਾਂ ’ਤੇ ਸੱਟੇਬਾਜ਼ੀ – ਹੁਣ ਲਗਭਗ ਹਰ 3 ਵਿੱਚੋਂ 1 ਕੀਵੀ ਵਯਸਕ ਆਨਲਾਈਨ ਜੂਆ ਖੇਡਦਾ ਹੈ। ਆਸਾਨ ਪਹੁੰਚ, ਖੇਡ ਦੌਰਾਨ ਹੀ ਸੱਟੇ ਲਗਾਉਣ (ਇਨ-ਪਲੇ ਬੇਟਿੰਗ) ਅਤੇ ਲਗਾਤਾਰ ਪ੍ਰਚਾਰ ਇਹ ਸਭ ਮਿਲ ਕੇ ਖਰਚ ਅਤੇ ਸਮੇਂ ’ਤੇ ਨਜ਼ਰ ਰੱਖਣਾ ਔਖਾ ਬਣਾ ਸਕਦੇ ਹਨ।
ਆਨਲਾਈਨ ਕੈਸੀਨੋ ਖੇਡਾਂ – ਤੇਜ਼ ਗਤੀ ਵਾਲੀਆਂ ਖੇਡਾਂ, ਜਿਵੇਂ ਆਨਲਾਈਨ ਬਲੈਕਜੈਕ ਜਾਂ ਸਲਾਟਸ, ਅਕਸਰ ਸੋਸ਼ਲ ਮੀਡੀਆ ਅਤੇ ਗੇਮਿੰਗ ਪਲੇਟਫਾਰਮਾਂ ਰਾਹੀਂ ਵਿਗਿਆਪਿਤ ਕੀਤੀਆਂ ਜਾਂਦੀਆਂ ਹਨ, ਖ਼ਾਸ ਕਰਕੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੀਆਂ ਹੋਈਆਂ।
ਪੋਕੀਜ਼ (ਸਲਾਟ ਮਸ਼ੀਨਾਂ) – ਪੱਬਾਂ, ਕਲੱਬਾਂ ਅਤੇ ਕੈਸੀਨੋ ਵਿੱਚ ਮਿਲਣ ਵਾਲੀਆਂ ਪੋਕੀ ਮਸ਼ੀਨਾਂ ਆਓਟਿਆਰੋਆ ਵਿੱਚ ਜੂਏ ਦੇ ਨੁਕਸਾਨ ਦੇ ਵੱਡੇ ਹਿੱਸੇ ਨਾਲ ਜੁੜੀਆਂ ਹਨ। 2022 ਵਿੱਚ ਨਿਊਜ਼ੀਲੈਂਡ ਦੇ ਲੋਕਾਂ ਨੇ ਪੋਕੀਜ਼ ’ਤੇ $1 ਅਰਬ ਡਾਲਰ ਤੋਂ ਵੱਧ ਗੁਆਏ, ਅਤੇ ਦੇਸ਼ ਭਰ ਵਿੱਚ 14,500 ਤੋਂ ਵੱਧ ਮਸ਼ੀਨਾਂ ਮੌਜੂਦ ਹਨ।
ਸਕ੍ਰੈਚ ਕਾਰਡ – ਅਕਸਰ ਜੂਏ ਦੀ ਹਲਕੀ ਕਿਸਮ ਵਜੋਂ ਵੇਖੇ ਜਾਂਦੇ ਹਨ, ਪਰ ਉਨ੍ਹਾਂ ਦੀ ਤੁਰੰਤ-ਖੇਡ ਖ਼ਸੂਸਿਯਤ ਅਤੇ ਹਰ ਥਾਂ ਉਪਲਬਧਤਾ ਵਾਰ-ਵਾਰ ਖਰੀਦ ਨੂੰ ਉਤਸ਼ਾਹਿਤ ਕਰ ਸਕਦੀ ਹੈ।
ਕੁਝ ਜੂਏ ਦੀਆਂ ਗਤੀਵਿਧੀਆਂ ਨਿਵੇਸ਼ ਜਾਂ ਟਰੇਡਿੰਗ ਵਰਗੀਆਂ ਦਿਖਾਈ ਦੇ ਸਕਦੀਆਂ ਹਨ ਜਾਂ ਅਹਿਸਾਸ ਹੋ ਸਕਦਾ ਹੈ, ਪਰ ਉਨ੍ਹਾਂ ਦੇ ਉਦੇਸ਼ ਅਤੇ ਨਤੀਜੇ ਕਾਫ਼ੀ ਵੱਖਰੇ ਹੁੰਦੇ ਹਨ।
MoneyHub ਦੇ ਅਨੁਸਾਰ, ਅੰਤਰ ਮੁੱਖ ਤੌਰ ’ਤੇ ਨੀਅਤ, ਨਿਯੰਤਰਣ ਅਤੇ ਖ਼ਤਰੇ ’ਤੇ ਨਿਰਭਰ ਕਰਦਾ ਹੈ:
ਗਤੀਵਿਧੀ – ਮੁੱਖ ਵਿਸ਼ੇਸ਼ਤਾਵਾਂ
ਨਿਵੇਸ਼ (Investing)
ਲੰਬੇ ਸਮੇਂ ਦੀ ਯੋਜਨਾ। ਇਸ ਵਿੱਚ ਖੋਜ, ਯੋਜਨਾਬੰਦੀ ਅਤੇ ਵੱਖ-ਵੱਖ ਥਾਵਾਂ ’ਤੇ ਨਿਵੇਸ਼ (ਜਿਵੇਂ KiwiSaver, ਮੈਨੇਜਡ ਫੰਡ) ਸ਼ਾਮਲ ਹੁੰਦੇ ਹਨ। ਆਮ ਤੌਰ ’ਤੇ ਸਮੇਂ ਦੇ ਨਾਲ ਸਕਾਰਾਤਮਕ ਮੁਨਾਫ਼ਾ ਮਿਲਦਾ ਹੈ।
ਟਰੇਡਿੰਗ (Trading)
ਸ਼ੇਅਰਾਂ ਜਾਂ ਕ੍ਰਿਪਟੋ ਦੀ ਛੋਟੇ ਸਮੇਂ ਲਈ ਖਰੀਦ-ਫ਼ਰੋਖ਼ਤ। ਖ਼ਤਰਾ ਵੱਧ ਹੁੰਦਾ ਹੈ, ਪਰ ਫਿਰ ਵੀ ਵਿਸ਼ਲੇਸ਼ਣ ਅਤੇ ਜਾਣਕਾਰੀ ਦੇ ਆਧਾਰ ’ਤੇ ਕੀਤੀ ਜਾਂਦੀ ਹੈ।
ਜੂਆ (Gambling)
ਇਹ ਕਿਸਮਤ ’ਤੇ ਆਧਾਰਿਤ ਹੁੰਦਾ ਹੈ। ਨਤੀਜੇ ਨਾ ਤਾਂ ਨਿਯੰਤਰਿਤ ਕੀਤੇ ਜਾ ਸਕਦੇ ਹਨ ਅਤੇ ਨਾ ਹੀ ਪੂਰਵ ਅਨੁਮਾਨ ਲਗਾਏ ਜਾ ਸਕਦੇ ਹਨ। ਜ਼ਿਆਦਾਤਰ ਲੋਕ ਸਮੇਂ ਦੇ ਨਾਲ ਪੈਸਾ ਗੁਆ ਲੈਂਦੇ ਹਨ।
ਇਹ ਅੰਤਰ ਸਮਝਣਾ ਬਹੁਤ ਜ਼ਰੂਰੀ ਹੈ, ਖ਼ਾਸ ਕਰਕੇ ਕਿਉਂਕਿ ਕੁਝ ਜੂਏ ਵਾਲੀਆਂ ਐਪਾਂ, ਖੇਡਾਂ ਅਤੇ ਵੈਬਸਾਈਟਾਂ ਟਰੇਡਿੰਗ ਪਲੇਟਫਾਰਮਾਂ ਵਰਗੀਆਂ ਦਿਖਾਈ ਦੇ ਸਕਦੀਆਂ ਹਨ ਜਾਂ ਐਹੋ ਜਿਹੇ ਵਿਹਾਰ ਨੂੰ ਉਤਸ਼ਾਹਿਤ ਕਰਦੀਆਂ ਹਨ ਜੋ ਰਣਨੀਤਿਕ ਮਹਿਸੂਸ ਹੁੰਦੇ ਹਨ। ਜੇ ਤੁਸੀਂ ਵਾਰ-ਵਾਰ ਪੈਸਾ ਖਰਚ ਰਹੇ ਹੋ, ਜਿੱਤ ਦੇ ਪਿੱਛੇ ਭੱਜ ਰਹੇ ਹੋ, ਜਾਂ ਸਮੇਂ ਦੇ ਨਾਲ ਵੱਡੇ ਖ਼ਤਰੇ ਲੈ ਰਹੇ ਹੋ, ਤਾਂ ਸੰਭਵ ਹੈ ਕਿ ਤੁਸੀਂ ਬਿਨਾਂ ਅਹਿਸਾਸ ਕੀਤੇ ਨੁਕਸਾਨਦਾਇਕ ਹੱਦ ਵੱਲ ਵੱਧ ਰਹੇ ਹੋ।
ਕੀ ਇਹ ਪੇਜ ਤੁਹਾਡੇ ਲਈ ਮਦਦਗਾਰ ਸੀ?